1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਮੈਨੀਟੋਬਾ ਦੀ ਸਾਬਕਾ ਪ੍ਰੀਮੀਅਰ ਹੈਦਰ ਸਟੀਫ਼ਨਸਨ ਵੱਲੋਂ ਐਮਐਲਏ ਵਜੋਂ ਅਸਤੀਫ਼ੇ ਦਾ ਐਲਾਨ

ਹੈਦਰ, 2021 'ਚ ਬਣੀ ਸੀ ਸੂਬੇ ਦੀ ਪਹਿਲੀ ਮਹਿਲਾ ਪ੍ਰੀਮੀਅਰ

ਸਟੀਫ਼ਨਸਨ ਨੇ 2000 ਤੋਂ ਟਕਸੀਡੋ ਰਾਈਡਿੰਗ ਦੀ ਨੁਮਾਇੰਦਗੀ ਕੀਤੀ ਹੈ ਅਤੇ ਵੱਖ ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ I

ਸਟੀਫ਼ਨਸਨ ਨੇ 2000 ਤੋਂ ਟਕਸੀਡੋ ਰਾਈਡਿੰਗ ਦੀ ਨੁਮਾਇੰਦਗੀ ਕੀਤੀ ਹੈ ਅਤੇ ਵੱਖ ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ I

ਤਸਵੀਰ: Radio-Canada / Gary Solilak

RCI

ਮੈਨੀਟੋਬਾ ਦੀ ਸਾਬਕਾ ਪ੍ਰੀਮੀਅਰ ਹੈਦਰ ਸਟੀਫ਼ਨਸਨ ਵੱਲੋਂ ਟਕਸੀਡੋ ਰਾਈਡਿੰਗ ਤੋਂ ਐਮਐਲਏ ਵਜੋਂ ਅਸਤੀਫ਼ੇ ਦਾ ਐਲਾਨ ਕੀਤਾ ਗਿਆ ਹੈ I

ਹੈਦਰ ਸਟੀਫ਼ਨਸਨ ,ਮੈਨੀਟੋਬਾ ਦੀ ਪਹਿਲੀ ਮਹਿਲਾ ਪ੍ਰੀਮੀਅਰ ਬਣੀ ਸੀ। 2021 ਵਿਚ ਬ੍ਰਾਇਨ ਪੈਲਿਸਟਰ ਦੇ ਅਸਤੀਫ਼ੇ ਤੋਂ ਬਾਅਦ ਸਟੀਫ਼ਨਸਨ ਨੇ ਪ੍ਰੀਮੀਅਰ ਦਾ ਅਹੁਦਾ ਸੰਭਾਲਿਆ ਸੀ ਪਰ ਐਨਡੀਪੀ ਦੇ ਵੌਬ ਕਿਨੂ ਦੀ ਅਗਵਾਈ ਵਿਚ ਐਨਡੀਪੀ ਨੇ ਸਟੀਫ਼ਨਸਨ ਦੀ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਨੂੰ ਹਰਾ ਦਿੱਤਾ ਸੀ I

ਸਟੀਫ਼ਨਸਨ ਨੇ 2000 ਤੋਂ ਟਕਸੀਡੋ ਰਾਈਡਿੰਗ ਦੀ ਨੁਮਾਇੰਦਗੀ ਕੀਤੀ ਹੈ ਅਤੇ ਵੱਖ ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ I 2016 ਵਿੱਚ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਸਟੀਫ਼ਨਸਨ ਨੇ ਨਿਆਂ ਅਤੇ ਸਿਹਤ ਵਿਭਾਗਾਂ ਸਮੇਤ ਮੰਤਰੀ ਮੰਡਲ ਵਿੱਚ ਕਈ ਭੂਮਿਕਾਵਾਂ ਨਿਭਾਈਆਂ।

ਪਾਰਟੀ ਲੀਡਰ ਬਣਨ ਤੋਂ ਬਾਅਦ 2021 ਵਿਚ ਉਸਨੇ ਪ੍ਰੀਮੀਅਰ ਦਾ ਅਹੁਦਾ ਸੰਭਾਲਿਆ I 2023 ਅਕਤੂਬਰ ਦੌਰਾਨ ਮੈਨੀਟੋਬਾ ਦੀਆਂ ਸੂਬਾਈ ਚੋਣਾਂ ਵਿਚ ਐਨਡੀਪੀ ਨੇ ਜ਼ਬਰਦਸਤ ਜਿੱਤ ਦਰਜ ਕੀਤੀ ਸੀ ਅਤੇ ਵੌਬ ਕਿਨੂ ਜੋ ਕਿ ਫ਼ਸਟ ਨੇਸ਼ਨਜ਼ ਭਾਈਚਾਰੇ ਨਾਲ ਸਬੰਧਤ ਹਨ , ਸੂਬੇ ਦੇ ਪ੍ਰੀਮੀਅਰ ਬਣੇ I

ਸਟੀਫ਼ਨਸਨ ਨੇ ਸੂਬਾਈ ਚੋਣ ਹਾਰਨ ਤੋਂ ਬਾਅਦ ਘੋਸ਼ਣਾ ਕੀਤੀ ਕਿ ਉਹ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਵੇਗੀ, ਪਰ ਉਹ ਜਨਵਰੀ ਤੱਕ ਇਸ ਭੂਮਿਕਾ 'ਤੇ ਰਹੀ।

ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ