1. ਮੁੱਖ ਪੰਨਾ
  2. ਵਿਗਿਆਨ
  3. ਪੁਲਾੜ

ਫ਼ੈਡਰਲ ਸਰਕਾਰ ਵੱਲੋਂ ਇੱਕ ਨੈਸ਼ਨਲ ਸਪੇਸ ਕੌਂਸਲ ਬਣਾਉਣ ਦਾ ਐਲਾਨ

ਕੈਨੇਡੀਅਨ ਸਪੇਸ ਏਜੰਸੀ ਨੂੰ ਲੂਨਰ ਪ੍ਰੋਗਰਾਮ ਲਈ $8.6 ਮਿਲੀਅਨ ਦਾ ਪ੍ਰਸਤਾਵ

ਚੰਦਰਮਾ ਦੀ ਪਰਿਕਰਮਾ ਕਰਨ ਵਾਲੇ ਸਪੇਸ਼ ਸਟੇਸ਼ਨ, ਲੂਨਰ ਗੇਟਵੇਅ ਦੇ ਬਾਹਰ ਲੱਗਣ ਵਾਲੇ Canadarm3 ਦੀ ਇੱਕ ਆਰਟਿਸਟ ਵੱਲੋਂ ਚਿਤਰੀ ਤਸਵੀਰ।

ਚੰਦਰਮਾ ਦੀ ਪਰਿਕਰਮਾ ਕਰਨ ਵਾਲੇ ਸਪੇਸ਼ ਸਟੇਸ਼ਨ, ਲੂਨਰ ਗੇਟਵੇਅ ਦੇ ਬਾਹਰ ਲੱਗਣ ਵਾਲੇ Canadarm3 ਦੀ ਇੱਕ ਆਰਟਿਸਟ ਵੱਲੋਂ ਚਿਤਰੀ ਤਸਵੀਰ।

ਤਸਵੀਰ: (Canadian Space Agency/NASA)

RCI

ਕੈਨੇਡਾ ਦੇ ਪੁਲਾੜ ਖੇਤਰ ਨੂੰ ਨਵੇਂ ਫ਼ੈਡਰਲ ਬਜਟ ਵਿੱਚ ਪੈਸੇ ਅਤੇ ਨਵੀਆਂ ਉਮੀਦਾਂ ਦੋਵਾਂ ਪੱਖੋਂ ਹੁਲਾਰਾ ਮਿਲਿਆ ਹੈ।

2024 ਦੇ ਬਜਟ (ਨਵੀਂ ਵਿੰਡੋ) ਵਿੱਚ ਲੂਨਰ ਰਿਸਰਚ ਐਕਸੀਲਰੇਟਰ ਪ੍ਰੋਗਰਾਮ (LEAP (ਨਵੀਂ ਵਿੰਡੋ)) ਲਈ ਕੈਨੇਡੀਅਨ ਸਪੇਸ ਏਜੰਸੀ (CSA) ਨੂੰ 2024-25 ਵਿੱਚ $8.6 ਮਿਲੀਅਨ ਦਾ ਪ੍ਰਸਤਾਵ ਸ਼ਾਮਲ ਕੀਤਾ ਗਿਆ ਹੈ, ਜੋ ਚੰਦਰਮਾ ਅਤੇ ਇਸ ਤੋਂ ਪਰ੍ਹਾਂ ਮਨੁੱਖੀ ਪਹੁੰਚ ਵਾਲੀ ਟੈਕਨੋਲੌਜੀ ਵਿੱਚ ਨਿਵੇਸ਼ ਕਰੇਗਾ।

ਫੰਡਿੰਗ ਤੋਂ ਇਲਾਵਾ, ਫ਼ੈਡਰਲ ਸਰਕਾਰ ਨੇ ਇੱਕ ਨੈਸ਼ਨਲ ਸਪੇਸ ਕੌਂਸਲ ਬਣਾਉਣ ਦਾ ਵੀ ਐਲਾਨ ਕੀਤਾ, ਜੋ ਕਿ ਪੁਲਾੜ ਖੋਜ, ਤਕਨੀਕੀ ਵਿਕਾਸ, ਅਤੇ ਰਿਸਰਚ ਲਈ ਇੱਕ ਬਿਲਕੁਲ ਨਵੀਂ ਪਹੁੰਚ ਹੋਵੇਗੀ

ਸਪੇਸ ਕੈਨੇਡਾ (ਨਵੀਂ ਵਿੰਡੋ) (Space Canada), ਜੋ ਕਿ ਲਗਭਗ 80 ਸਪੇਸ ਸੈਕਟਰ ਕੰਪਨੀਆਂ ਦੀ ਇੱਕ ਸੰਸਥਾ ਹੈ ਅਤੇ ਜਿਸ ਵਿੱਚ ਮੈਗੇਲਨ ਏਰੋਸਪੇਸ, ਮੈਰੀਟਾਈਮ ਲਾਂਚ ਅਤੇ MDA ਵਰਗੀਆਂ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਸ਼ਾਮਲ ਹਨ, ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ।

ਸਪੇਸ ਕੈਨੇਡਾ ਦੇ ਸੀਈਓ, ਬ੍ਰਾਇਨ ਗੈਲੈਂਟ ਨੇ ਕਿਹਾ, ਅਸੀਂ ਆਪਣੀ ਸੰਸਥਾ ਦੀ ਸ਼ੁਰੂਆਤ ਤੋਂ ਹੀ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਫ਼ੈਸਲੇ ਦੀ ਵਕਾਲਤ ਕਰਦੇ ਰਹੇ ਹਾਂ, ਅਤੇ ਅਸੀਂ ਸੱਚਮੁੱਚ ਬਹੁਤ ਖੁਸ਼ ਹਾਂ, ਅਤੇ ਅਸੀਂ ਬਜਟ ਵਿੱਚ ਐਲਾਨੀ ਫ਼ੈਡਰਲ ਸਰਕਾਰ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਾਂ

ਗੈਲੈਂਟ ਨੇ ਕਿਹਾ ਕਿ ਪੁਲਾੜ ਵਿੱਚ ਨਿਵੇਸ਼ ਕੈਨੇਡਾ ਵਿੱਚ ਨਿਵੇਸ਼ ਹੈ।

ਉਨ੍ਹਾਂ ਕਿਹਾ, ਸਪੇਸ ਸੈਕਟਰ ਦੀਆਂ ਦੋ ਤਿਹਾਈ ਨੌਕਰੀਆਂ STEM (ਸਾਇੰਸ, ਟੈਕਨੋਲੌਜੀ, ਇੰਜੀਨਰਿੰਗ, ਮੈਥ) ਨੌਕਰੀਆਂ ਹਨ। ਇਹ ਕੈਨੇਡੀਅਨਜ਼ ਲਈ ਚੰਗੀ ਤਨਖ਼ਾਹ ਵਾਲੀਆਂ ਵਧੀਆ ਨੌਕਰੀਆਂ ਹਨ। ਅਤੇ ਇਸਦੇ ਨਾਲ ਹੀ, ਸਾਡੇ ਕੋਲ ਲਗਭਗ 2.8 ਬਿਲੀਅਨ ਡਾਲਰ ਹਨ ਜੋ ਕਿ ਪੁਲਾੜ ਖੇਤਰ ਦੇ ਕਾਰਨ ਕੈਨੇਡੀਅਨ ਅਰਥਚਾਰੇ ਵਿੱਚ ਸ਼ਾਮਲ ਕੀਤੇ ਗਏ ਹਨ

ਅਮਰੀਕਾ ਨੇ 1989 ਵਿੱਚ ਆਪਣੀ ਨੈਸ਼ਨਲ ਸਪੇਸ ਕੌਂਸਲ ਬਣਾਈ ਸੀ, ਪਰ ਇਸਨੂੰ 1992 ਵਿੱਚ ਭੰਗ ਕਰ ਦਿੱਤਾ ਗਿਆ ਸੀ ਅਤੇ 2017 ਵਿੱਚ ਮੁੜ ਸਥਾਪਿਤ ਕੀਤਾ ਗਿਆ ਸੀ।

2023 ਦੇ ਬਜਟ ਵਿੱਚ (ਨਵੀਂ ਵਿੰਡੋ), ਸਰਕਾਰ ਨੇ ਚੰਦਰਮਾ ਉੱਤੇ ਪੁਲਾੜ ਯਾਤਰੀਆਂ ਦੀ ਸਹਾਇਤਾ ਕਰਨ ਵਾਲੇ ਲੂਨਰ ਯੁਟਿਲਿਟੀ (ਨਵੀਂ ਵਿੰਡੋ) ਵਾਹਨ ਵਿਚ CSA ਦੇ ਯੋਗਦਾਨ ਲਈ 13 ਸਾਲਾਂ ਵਿੱਚ $1.2 ਬਿਲੀਅਨ ਦੇ ਪ੍ਰਸਤਾਵਿਤ ਖ਼ਰਚੇ ਦਾ ਐਲਾਨ ਕੀਤਾ ਸੀ, ਜੋ ਕਿ 2024-25 ਵਿੱਚ ਸ਼ੁਰੂ ਹੋਣਾ ਸੀ। ਅਜੇ ਇਹ ‘ਵਿਕਸਿਤ ਨਹੀਂ ਕੀਤਾ ਗਿਆ’ ਵਾਹਨ ਪੁਲਾੜ ਯਾਤਰੀਆਂ ਨੂੰ ਲੈਂਡਿੰਗ ਸਾਈਟਾਂ ਤੋਂ ਆਵਾਸ ਸਥਾਨਾਂ ਤੱਕ ਕਾਰਗੋ ਲਿਜਾਣ, ਵਿਗਿਆਨ ਜਾਂਚਾਂ ਕਰਨ ਜਾਂ ਚੰਦਰਮਾ ਦੀ ਸਤ੍ਹਾ 'ਤੇ ਸਪੇਸਵਾਕ ਦੌਰਾਨ ਉਨ੍ਹਾਂ ਦੀ ਸਹਾਇਤਾ ਕਰਨ ਵਿੱਚ ਮਦਦ ਕਰ ਸਕਦਾ ਹੈ।

ਸਰਕਾਰ ਨੇ LEAP ਪ੍ਰੋਗਰਾਮ ਲਈ ਪੰਜ ਸਾਲਾਂ ਵਿੱਚ $150 ਮਿਲੀਅਨ ਨਿਵੇਸ਼ ਕਰਨ ਦਾ ਪ੍ਰਸਤਾਵ ਵੀ ਰੱਖਿਆ।

ਇੱਕ ਕਾਲਪਨਿਕ ਦ੍ਰਿਸ਼ ਵਿਚ ਭਵਿੱਖ ਦੇ ਪੁਲਾੜ ਯਾਤਰੀ ਚੰਦਰਮਾ ਦੀ ਖੋਜ ਕਰਦੇ ਹੋਏ।

ਇੱਕ ਕਾਲਪਨਿਕ ਦ੍ਰਿਸ਼ ਵਿਚ ਭਵਿੱਖ ਦੇ ਪੁਲਾੜ ਯਾਤਰੀ ਚੰਦਰਮਾ ਦੀ ਖੋਜ ਕਰਦੇ ਹੋਏ।

ਤਸਵੀਰ:  (NASA/The Associated Press)

ਸਪੇਸ ਕੰਪਨੀ MDA ਦੇ ਸੀਈਓ, ਮਾਈਕ ਗ੍ਰੀਨਲੇਅ ਨੇ ਵੀ ਸਰਕਾਰ ਦੇ ਇਸ ਨਵੇਂ ਐਲਾਨ ਦਾ ਸਵਾਗਤ ਕੀਤਾ ਹੈ।

ਸੀਬੀਸੀ ਨੂੰ ਇੱਕ ਈਮੇਲ ਬਿਆਨ ਵਿਚ ਮਾਈਕ ਨੇ ਕਿਹਾ ਕਿ ਕੈਨੇਡਾ ਕੋਲ ਪੁਲਾੜ ਖੇਤਰ ਵਿੱਚ ਇੱਕ ਜ਼ਬਰਦਸਤ ਐਡਵਾਂਟੇਜ ਹੈ ਅਤੇ ਇੱਕ ਨੈਸ਼ਨਲ ਸਪੇਸ ਕੌਂਸਲ ਦੀ ਸਥਾਪਨਾ ਕੈਨੇਡਾ ਲਈ ਉਸ ਸਥਿਤੀ ਨੂੰ ਕਾਇਮ ਰੱਖਣ ਲਈ ਮਹੱਤਵਪੂਰਨ ਹੈ।

ਉਨ੍ਹਾਂ ਕਿਹਾ, ਪੁਲਾੜ ਹੁਣ ਇੱਕ ਤੇਜ਼ੀ ਨਾਲ ਵਧ ਰਿਹਾ, ਉੱਚ ਰਣਨੀਤਕ ਅਤੇ ਮੁਕਾਬਲੇਬਾਜ਼ੀ ਵਾਲਾ ਖੇਤਰ ਹੈ, ਅਤੇ ਕੈਨੇਡੀਅਨਜ਼ ਦੇ ਜੀਵਨ, ਸਾਡੀ ਆਰਥਿਕਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਇਸਦੇ ਮਹੱਤਵ ਨੂੰ ਪਛਾਣਨ ਦੀ ਅਸਲ ਅਤੇ ਫ਼ੌਰੀ ਲੋੜ ਹੈ

MDA ਦਾ ਅਗਲਾ ਪ੍ਰੋਜੈਕਟ Canadarm3 ਹੈ, ਜੋਕਿ ਚੰਦਰਮਾ ਦੁਆਲੇ ਪਰਿਕਰਮਾ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲੂਨਰ ਗੇਟਵੇਅ ਦਾ ਹਿੱਸਾ ਹੋਵੇਗਾ। ਇਹ ਸਟੇਸ਼ਨ ਪੁਲਾੜ ਯਾਤਰੀਆਂ ਨੂੰ ਚੰਦਰਮਾ ਜਾਂ ਉਸ ਤੋਂ ਪਰ੍ਹਾਂ ਜਾਣ-ਆਉਣ ਦੌਰਾਨ ਇੱਕ ਅਹਿਮ ਸਥਾਨ ਦਾ ਕੰਮ ਕਰੇਗਾ।

ਨਾਸਾ ਅਨੁਸਾਰ, ਲੂਨਰ ਗੇਟਵੇਅ ਦੇ ਨਿਰਮਾਣ ਦਾ ਕੰਮ 2025 ਤੋਂ ਬਾਅਦ ਸ਼ੁਰੂ ਹੋਵੇਗਾ।

ਨਿਕੋਲ ਮੋਰਟੀਲੈਰੋ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ